SGPC ਸੇਵਾਦਾਰਾਂ ਵੱਲੋਂ Golden Temple 'ਚ ਸਿੱਖ ਬਜ਼ੁਰਗ ਨਾਲ ਧੱਕਾ-ਮੁੱਕੀ | Oneindia Punjabi

2022-08-18 0

ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾਦਾਰਾਂ ਵੱਲੋਂ ਇੱਕ ਬਜ਼ੁਰਗ ਨਾਲ ਬੁਰੇ ਤਰੀਕੇ ਨਾਲ ਖਿੱਚ-ਧੂ ਕੀਤੀ ਗਈ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ 'ਤੇ ਬੈਠਾ ਹੈ ਅਤੇ ਜਦ ਉਹ ਉੱਥੋਂ ਜਾਣ ਲੱਗਦਾ ਹੈ ਤਾਂ ਸੇਵਾਦਾਰਾਂ ਨੇ ਉਸਨੂੰ ਇੱਕ ਦਮ ਫੜ ਲਿਆ ਅਤੇ ਬਜ਼ੁਰਗ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਮਸਲਾ ਕਿ ਹੈ ਇਹ ਤਾਂ ਵੀਡੀਓ ਦੇਖ ਕੇ ਪਤਾ ਨਹੀਂ ਲੱਗਦਾ ਪਰ ਜਿਸ ਤਰ੍ਹਾਂ ਇੱਕ ਬਜ਼ੁਰਗ ਨਾਲ ਧੱਕਾ ਕੀਤਾ ਜਾ ਰਿਹਾ ਹੈ, SGPC ਹਾਈਕਮਾਂਡ ਲਈ ਸੋਚਣ ਦਾ ਵਿਸ਼ਾ ਹੈ। #goldentemple #SGPC #Manhandledatgoldentemple

Videos similaires